ਦੁਨਿਆਂ ਨੂੰ ਭੁੱਲ ਜਾਂਵਾਂ, ਕੋਈ ਏਹੋ ਜਹੀ ਥਾਂ ਹੋਵੇ|
ਬਾਗੇ ਵਿੱਚ ਫੁੱਲ ਕੋਈ ਨਾ|
ਕੱਲੇ ਅਸੀ ਕੀ ਕਰਿਏ ਸਾਡਾ ਕੱਲਿਆਂ ਦਾ ਮੁੱਲ ਕੋਈ ਨਾ|
ਅੱਬਰਾਂ ਤੇ ਤਾਰੇ ਨੇ|
ਤੇਰੇ ਝੂਠੇ ਲਾਰੇ ਵੀ, ਸਾਨੂੰ ਜਿੰਦੜੀਓਂ ਪਿਆਰੇ ਨੇ|
ਦੋ ਪੱਤਰ ਅਨਾਰਾਂ ਦੇ|
ਸਦਕੇ ਪਤਝੜ ਤੋਂ, ਚੇਤੇ ਭੁੱਲ ਗਏ ਬਹਾਰਾਂ ਦੇ|
ਜਦੋਂ ਯਾਦ ਸਤਾਵੇਗੀ|
ਤਰਸੇਂਗੀ ਸੁਪਣੇ ਨੂੰ, ਪਰ ਨੀਂਦ ਨਾ ਆਵੇਗੀ|
ਮੁੱਲ ਹੱਝੁਆਂ ਦਾ ਪਾ ਦੇਵੀਂ|
ਇੱਕ ਵਾਰੀ ਯਾਦ ਕਰੀਂ, ਭਾਵੇਂ ਫੇਰ ਭੁਲਾ ਦੇਂਵੀਂ|
ਹਾੜਾ ਗਰਮ ਹਵਾਂਵਾ ਨੇ|
ਭੁੱਲ ਹੋਈ ਅਖ੍ਖੀਆਂ ਤੋਂ ਹੋਈਆਂ ਦਿਲ ਨੂੰ ਸਜ਼ਾਵਾਂ ਨੇ|
ਇਹ ਰੋਗ ਪੁਰਾਣਾ ਏ|
ਨਿੱਤ ਦੇ ਵਿਛੋੜੇ ਕਰਕੇ, ਅਸੀਂ ਮਰ ਮੁੱਕ ਜਾਣਾ ਏ|
ਸਾਡਾ ਦੀਨ ਜੁਦਾ ਮਾਹਿਆ|
ਤੂੰ ਹੀ ਸਾਡੀ ਬੰਦਗੀ ਏਂ, ਤੂੰ ਹੀ ਸਾਡਾ ਖ਼ੁਦਾ ਮਾਹਿਆ|
ਅਖ੍ਖਾਂ ਤੇਰੇ ਨਾਲ ਲਾ ਲਈਆਂ|
ਚੇਟਕ ਇਸ਼ਕੇ ਦੀ, ਐਵੇਂ ਨੀਂਦਰਾਂ ਗਵਾ ਲਈਆਂ|
ਜਿੰਦ ਆਉਣੀ ਜਾਣੀ ਏ|
ਖ਼ੌਰੇ ਕਿੰਨੇ ਜਨਮਾਂ ਦੀ, ਸਾਡੀ ਪ੍ਰੇਮ ਕਹਾਣੀ ਏ|
ਜਿੰਦ ਆਉਣੀ ਜਾਣੀ ਏ|
ਤੇਰੇ ਬਾਝੋਂ ਕੱਲਿਆਂ ਮੈਂ, ਕਿੰਝ ਉਮਰ ਬਿਤਾਉਣੀ ਏਂ|
ਗੱਲ ਦਿਲ ਦੀ ਸੁਣਾ ਮਾਹਿਆ|
ਚਿੱਠੀਆਂ ਪਾਉਣਾਂ ਏਂ, ਕਦੇ ਮਿਲ ਗਿਲ ਜਾ ਮਾਹਿਆ|
ਗੱਲ ਦਿਲ ਦੀ ਸੁਣਾ ਮਾਹਿਆ|
ਮਿਲਣ ਜੇ ਨਹੀਂ ਆਉਣਾ, ਚੇਤੇ ਵੀ ਨਾ ਆ ਮਾਹਿਆ|
ਰੰਗ ਪੱਤਿਆਂ ਦਾ ਪੀਲਾ ਏ|
ਹੰਝੁਆਂ ਨੂੰ ਪੀਣ ਬਿਨਾ, ਕੀ ਹੋਰ ਵਸੀਲਾ ਏ|
ਰਵੀ ਕਾਂਤ ਅਨਮੋਲ
wah janab !!!!!!!!! meinu mahiye bahut pasand ne tetusi !!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!bas!!!!!!!!!!!!!!!!!!!!!!!!!!!!!!!!!!!!!!!!!!!!kamaal hi kar diti ey .....m waiting for ur new mahiye.......by
ReplyDelete