ਜੱਟੀ ਨਿਕਲੀ ਘਰੋਂ ਬਣ ਠਣ ਕ,
ਹੱਸਦੀ ਤਾਂ ਫੁੱਲ ਖਿੜ੍ਦੇ , ਜਦੋਂ ਤੁਰਦੀ ਤਾਂ ਝਾਂਜਰ ਛਣਕੇ
ਕਲੀਆਂ ਨੀ ਕਲੀਆਂ
ਬੀਬਾ ! ਹੋਣੀਆਂ ਕਦੇ ਨਹੀਂ ਟਲੀਆਂ
ਮਨ 'ਚ ਨਈ ਮੈਲ ਰੱਖਣੀ, ਰੱਬ ਆਪ ਕਰੇਗਾ ਭਲੀਆਂ
ਆਰੀ ਨੀ ਆਰੀ
ਮੈਨੂੰ ਲੱਗਦੀ ਏਂ ਬਹੁਤ ਪਿਆਰੀ
ਕੀ ਮੈਂ ਤੇਰੀ ਸਿਫ਼ਤ ਕਰਾਂ , ਤੇਰੀ ਸੁਹਣਿਆਂ ਦੇ ਵਿੱਚ ਸਰਦਾਰੀ
ਮੇਖਾਂ ਨੀ ਮੇਖਾਂ
ਫੋਟੋ ਕੱਢ ਬਟੁਏ ਚੋਂ ਵੇਖਾਂ
ਹਿਜਰ ਹੰਢਾਉਣਾ ਪੈ ਗਿਆ, ਜਿਹੜਾ ਲਿਖਿਆ ਗਿਆ ਵਿੱਚ ਲੇਖਾਂ
ਗਾਉਣਾ ਨੀ ਗਾਉਣਾ
ਪਿਆਰ ਕਰਨਾ ਤਾਂ ਮਰ ਕੇ ਪੁਗਾਉਣਾ
ਖ਼ਤ ਆਵੇ ਸੱਜਣਾ ਦਾ, ਪਹਿਲਾਂ ਚੁੰਮ ਅਖ੍ਖੀਆਂ ਨੂੰ ਲਾਉਣਾ
ਤਾਰੇ ਨੀ ਤਾਰੇ
ਐਵੇਂ ਲਾ ਨ ਝੂਠੀਏ ਲਾਰੇ
ਲਾਰਿਆਂ ਨੇ ਚਾਕ ਕਰ ਤਾ , ਰਾਂਝਾ ਚੌਧਰੀ ਮਾਲ ਨੂੰ ਚਾਰੇ
ਰਵੀ ਕਾਂਤ ਅਨਮੋਲ
No comments:
Post a Comment