© Ravi Kant , Do not copy or use the material in any form without written permission from the author.

Friday, February 5, 2010

ਨਿਯਤੀ

ਨਿਯਤੀ
ਸ਼ਾਇਦ ਤੈਨੂੰ ਪਤਾ ਨਹੀਂ
ਕਿ ਕਿਸੇ ਆਪਣੇ ਨੂੰ ਮੌਤ ਨਾਲ ਲੜਦੇ ਵੇਖਣਾ
ਗੌਤ ਤੋਂ ਵੱਡੀ ਮੌਤ ਹੁੰਦੀ ਏ
ਪਿਆਰੇ ਦੇ ਪੈਰ ਦਾ ਕੰਡਾ
ਸੀਨੇ 'ਚ ਧਸੇ ਨੇਜ਼ੇ ਨਾਲੋਂ ਵੱਧ ਤਕਲੀਫ਼ ਦਿੰਦਾ ਹੈ
ਤੇ ਏਸੇ ਲਈ ਕਈ ਵਾਰੀ ਮੈਂ ਸੋਚਦਾਂ
ਕਿ ਕਾਸ਼ ਤੇਰੀ ਲੜਾਈ ਮੈਂ ਲੜ ਸਕਦਾ
ਤਾਂ ਬਚ ਜਾਂਦਾ
ਤੈਨੂੰ ਮੌਤ ਨਾਲ ਲੜਦੇ ਵੇਖਣ ਦੇ ਦੁੱਖ ਤੋਂ
ਪਰ ਕੁਦਰਤ ਨੂੰ ਇਹ ਮੰਜ਼ੂਰ ਨਹੀਂ
ਕੁਦਰਤ ਵੀ ਤੇਰੀ ਤੇ ਮੇਰੀ ਸਜ਼ਾ
ਨਹੀਂ ਬਦਲ ਸਕਦੀ
ਹਰ ਇਨਸਾਨ ਅਪਣੀ ਨਿਯਤੀ ਭੋਗਦਾ ਹੈ
ਤੇਰੀ ਨਿਯਤੀ ਹੈ ਮੌਤ ਦੇ ਮੂੰਹ 'ਚ ਸਿਰ ਦੇਣਾ
ਤੇ ਮੇਰੀ ਨਿਯਤੀ ਹੈ ਜਿਉਂਦਿਆਂ ਮੌਤ ਭੋਗਣੀ

ਰਵੀ ਕਾਂਤ ਅਨਮੋਲ

No comments:

Post a Comment